ਹੀਰ ਵਾਰਿਸ ਸ਼ਾਹ

ਉਜੜ ਚਾਰਨਾ ਕੰਮ ਪੈਗ਼ੰਬਰਾਂ ਦਾ

ਉਜੜ ਚਾਰਨਾ ਕੰਮ ਪੈਗ਼ੰਬਰਾਂ ਦਾ
ਕਿਹਾ ਅਮਲ ਸ਼ੈਤਾਨ ਦਾ ਟੂ ਲਿਓ ਈ

ਭੇਡਾਂ ਚਾਰ ਕੇ ਤੁਹਮਤਾਂ ਜੋੜਨਾ ਐਂ
ਕਿਹਾ ਗ਼ਜ਼ਬ ਫ਼ਕੀਰ ਤੇ ਬੋਲਿਓ ਈ

ਅਸੀਂ ਫ਼ਕ਼ਰ ਅੱਲਾ ਦੇ ਨਾਂਗ ਕਾਲੇ
ਅਸਾਂ ਨਾਲ਼ ਕੀ ਕੋਈਲਾ ਘੂ ਲਿਓ ਈ

ਵਾਹੀ ਛੱਡ ਕੇ ਖੋਲ੍ਹੀਆਂ ਚਾਰੀਆਂ ਨੀ
ਹੋਵਿਉਂ ਜੋ ਗੇੜਾ ਜੀਵ ਜਾਂ ਡਵਲਿਊ ਈ

ਸੱਚ ਮੰਨ ਕੇ ਪਛਾਣ ਮੁੜ ਜਾ ਜੱਟਾ
ਕਿਹਾ ਕੂੜ ਦਾ ਘੋਲ਼ਨਾ ਘੂ ਲਿਓ ਈ

ਵਾਰਿਸ ਸ਼ਾਹ ਇਹ ਅਮ੍ਰਿੰਤ ਕਰੀਂ ਜ਼ਾਏ
ਸ਼ੁਕਰ ਵਿਚ ਪਿਆਜ਼ ਕਿਉਂ ਘੋਲੀਵਈ