ਹੀਰ ਵਾਰਿਸ ਸ਼ਾਹ

ਭੇਤ ਦੱਸਣਾ ਮਰਦ ਦਾ ਕੰਮ ਨਾਹੀਂ

ਭੇਤ ਦੱਸਣਾ ਮਰਦ ਦਾ ਕੰਮ ਨਾਹੀਂ
ਮਰਦ ਸੋਈ ਜੋ ਵੇਖ ਦਮ ਘੁੱਟ ਜਾਏ

ਗੱਲ ਜੀਵ-ਏ-ਦੇ ਵਿਚ ਹੀ ਰਹੇ ਖ਼ੁਫ਼ੀਆ
ਕਾਣੋ ਵਾਂਗ ਪੰਜਾਲ਼ ਨਾ ਸੁੱਟ ਜਾਏ

ਭੇਤ ਕਿਸੇ ਦਾ ਦੱਸਣਾ ਭਲਾ ਨਾਹੀਂ
ਭਾਂਵੇਂ ਪੁੱਛ ਕੇ ਲੋਕ ਨਿਖੁੱਟ ਜਾਏ

ਵਾਰਿਸ ਸ਼ਾਹ ਨਾ ਭੇਤ ਸੰਦੂਕ ਖੁੱਲੇ
ਭਾਵੇਂ ਜਾਣ ਦਾ ਜਿੰਦਰਾ ਟੁੱਟ ਜਾਏ