ਹੀਰ ਵਾਰਿਸ ਸ਼ਾਹ

ਚਾਰੇ ਯਾਰ ਰਸੂਲ ਦੇ ਚਾਰ ਗੌਹਰ

ਚਾਰੇ ਯਾਰ ਰਸੂਲ ਦੇ ਚਾਰ ਗੌਹਰ
ਸਭੇ ਇਕ ਥੀਂ ਇਕ ਚੜ੍ਹੰਦੜੇ ਨੇ

ਅਬੂ-ਬਕਰ ਤੇ ਉਮਰ, ਉਸਮਾਨ, ਅਲੀ
ਆਪੋ ਆਪਣੇ ਗੁਣੀਂ ਸੋਹੇਂਦੜੇ ਨੇ

ਜਿਨ੍ਹਾਂ ਸਿਦਕ ਯਕੀਨ ਤਹਿਕੀਕ ਕੀਤਾ
ਰਾਹ ਰੱਬ ਦੇ ਸੀਸ ਵਕੰਦੜੇ ਨੇ

ਜ਼ੌਕ ਛੱਡ ਕੇ ਜਿੰਨਾਂ ਨੇ ਜ਼ੁਹੱਦ ਕੀਤਾ
ਵਾਹ ਵਾਹ ਓਹ ਰੱਬ ਦੇ ਬੰਦੜੇ ਨੇ