ਹੀਰ ਵਾਰਿਸ ਸ਼ਾਹ

ਭਰਜਾਈਆਂ ਆਖਿਆ ਰਾਂਝਿਆ ਵੇ

See this page in :  

ਭਰਜਾਈਆਂ ਆਖਿਆ ਰਾਂਝਿਆ ਵੇ
ਅਸੀਂ ਬਾਂਦੀਆਂ ਤੇਰੀਆਂ ਹੁੰਨੀਆਂ ਹਾਂ

ਨਾਉਂ ਲੈਣਾ ਹੈਂ ਜਦੋਂ ਤੂੰ ਜਾਵਣੇ ਦਾ
ਅਸੀਂ ਹਨਝਰੋ ਰੁੱਤ ਦੇ ਰਣੀਆਂ ਹਾਂ

ਜਾਣ ਮਾਲ ਕੁਰਬਾਨ ਹੈ ਤੁਧ ਉੱਤੋਂ
ਅਤੇ ਆਪ ਭੀ ਚੋਖਨੇ ਹੁੰਨੀਆਂ ਹਾਂ

ਸਾਨੂੰ ਸਬਰ ਕਰਾਰ ਨਾ ਆਉਂਦਾ ਹੈ
ਜਿਸ ਵੇਲੜੇ ਤੇਥੋਂ ਵਿਛੁੰਨੀਆਂ ਹਾਂ

ਵਾਰਿਸ ਸ਼ਾਹ ਦੀ ਹੋਰ ਕਵਿਤਾ