ਹੀਰ ਵਾਰਿਸ ਸ਼ਾਹ

ਅੱਖੀਂ ਵੇਖ ਕੇ ਮਰਦ ਹੁਣ ਚੁੱਪ ਕਰਦੇ

ਅੱਖੀਂ ਵੇਖ ਕੇ ਮਰਦ ਹੁਣ ਚੁੱਪ ਕਰਦੇ
ਭਾਵੇਂ ਚੋਰ ਹੀ ਝਗੜਾ ਲੁੱਟ ਜਾਏ

ਦੇਣਾ ਨਹੀਂ ਜੇ ਭੇਤ ਵਿਚ ਖੇੜਿਆਂ ਦੇ
ਗੱਲ ਖ਼ਾਰ ਹੋਵੇ ਖਿੰਡ ਫਟ ਜਾਏ

ਤੋਦਾ ਖੇੜਿਆਂ ਦੇ ਬੂਹੇ ਉਡਿਆ ਏ
ਮੱਤਾਂ ਚਾਂਗ ਨਸ਼ਾ ਨੜਾ ਚਿੱਟ ਜਾਏ

ਹਾਥੀ ਚੋਰ ਗੁਲੇਰ ਥੀਂ ਛੁੱਟ ਜਾਂਦੇ
ਈਹਾ ਕੌਣ ਜੋ ਇਸ਼ਕ ਥੀਂ ਛੁੱਟ ਜਾਏ