ਹੀਰ ਵਾਰਿਸ ਸ਼ਾਹ

ਅਸਾਂ ਰਾਂਝਿਆ ਹੱਸ ਕੇ ਗੱਲ ਕੀਤੀ

ਅਸਾਂ ਰਾਂਝਿਆ ਹੱਸ ਕੇ ਗੱਲ ਕੀਤੀ
ਜਾ ਲਾ ਲੈ ਦਾਓ ਜੋ ਲਗਦਾ ਈ

ਲਾਟ ਰਹੇ ਨਾ ਜੀਵ ਦੇ ਵਿਚ ਲੱਕੀ
ਇਹ ਇਸ਼ਕ ਅਲਨਬੜਾ ਅੱਗ ਦਾ ਈ

ਜਾ ਵੇਖ ਮਾਸ਼ੂਕ ਦੇ ਨੈਣ ਖ਼ੂਨੀ
ਤੈਨੂੰ ਨਿੱਤ ਅੱਲਾ ਹੰਬੜਾ ਜੱਗ ਦਾ ਈ

ਸਮਾਂ ਯਾਰ ਦਾ ਤੇ ਘਸਾ ਬਾਜ਼ ਵਾਲਾ
ਝੱਟ ਚੋਰ ਦਾ ਤੇ ਦਾਓ ਠੱਗ ਦਾ ਈ

ਲੈ ਕੇ ਨਢੜੀ ਨੂੰ ਛਣਕ ਜਾ ਚਾਕਾ
ਸੀਦਾ ਸਾਕ ਨਾ ਸਾਡੜਾ ਲਗਦਾ ਈ

ਵਾਰਿਸ ਕਣ ਪਾਟੇ ਮਹੀਂ ਚਾਰ ਮੁੜਿਓਂ
ਅਜੇ ਮੁਕਾ ਨਾ ਮਿਹਣਾ ਜੱਗ ਦਾ ਈ