ਹੀਰ ਵਾਰਿਸ ਸ਼ਾਹ

ਸਿਆਂ ਵੇਖੋ ਤੋ ਮਸਤ ਅਲਸਤ ਜੋਗੀ

ਸਿਆਂ ਵੇਖੋ ਤੋ ਮਸਤ ਅਲਸਤ ਜੋਗੀ
ਜੀਂਦਾ ਰੱਬ ਦੇ ਨਾਲ਼ ਧਿਆਣ ਹੈ ਨੀ

ਉਨ੍ਹਾਂ ਭੌਰਾਂ ਨੂੰ ਆਸਰਾ ਰੱਬ ਦਾ ਹੈ
ਘਰ ਬਾਰ ਨਾ ਤਾਣ ਨਾ ਮਾਣ ਹੈ ਨੀ

ਸੋਹਣੇ ੋ ਨੜੀ ਦੇਹੀ ਨੂੰ ਖੇਹ ਕਰ ਕੇ
ਰਲਣ ਖ਼ਾਕ ਵਿਚ ਫ਼ਕ਼ਰ ਦੀ ਬਾਣ ਹੈ ਨੀ

ਸੋਹਣਾ ਫੁੱਲ ਗੁਲਾਬ ਮਾਸ਼ੂਕ ਨਡਾ
ਰਾਜ ਪੁੱਤਰ ਸੁਘੜ ਸੁਬਹਾਨ ਹੈ ਨੀ

ਜਿਨ੍ਹਾਂ ਭੰਗ ਪੀਤੀ ਸੁਆਹ ਲਾਅ ਬੈਠੇ
ਉਨ੍ਹਾਂ ਮਾਹਣੂਆਂ ਦੀ ਕਹੀ ਕਾਨ ਹੈ ਨੀ

ਜਿਵੇਂ ਅਸੀਂ ਮਟੀਆਰੀਆਂ ਰੰਗ ਭਰੀਆਂ
ਤਿਵੇਂ ਇਹ ਭੀ ਅਸਾਡੜਾ ਹਾਣ ਹੈ ਨੀ

ਆਓ ਪੁੱਛੀਏ ਕਿਹੜੇ ਦੇਸ ਦਾ ਹੈ
ਅਤੇ ਏਸ ਦਾ ਕੌਣ ਮਕਾਨ ਹੈ ਨੀ