ਹੀਰ ਵਾਰਿਸ ਸ਼ਾਹ

ਅਸਾਂ ਅਰਜ਼ ਕੀਤਾ ਤੈਨੂੰ ਗੁਰੂ ਕਰ ਕੇ

ਅਸਾਂ ਅਰਜ਼ ਕੀਤਾ ਤੈਨੂੰ ਗੁਰੂ ਕਰ ਕੇ
ਬਾਲਨਾਥ ਦੀਆਂ ਤੁਸੀਂ ਨਿਸ਼ਾਨੀਆਂ ਹੋ

ਤੈਨੂੰ ਛਦਿਆ ਹੈ ਕਿਵੇਂ ਜ਼ਾਲਮਾਂ ਨੇ
ਕਸ਼ਮੀਰ ਦੀਆਂ ਤੁਸੀਂ ਖ਼ੁਰਮਾਨੀਆਂ ਹੋ

ਸਾਡੀ ਆਜ਼ਜ਼ੀ ਤੁਸੀਂ ਨਾ ਮੰਨ ਦੇ ਹੋ
ਗ਼ੁੱਸੇ ਨਾਲ਼ ਪਸਾਰ ਦੇ ਆਨਿਆਂ ਹੋ

ਅਸਾਂ ਆਖਿਆ ਮਿਹਰ ਦੇ ਚਲੋ ਵਿਹੜੇ
ਤੁਸੀਂ ਨਹੀਂ ਕਰਦੇ ਮਿਹਰਬਾਨੀਆਂ ਹੋ