ਹੀਰ ਵਾਰਿਸ ਸ਼ਾਹ

ਵਾਹਲਾ ਰਹੇ ਭਾਈ ਭਾਬੀਆਂ ਭੀ,

ਵਾਹਲਾ ਰਹੇ ਭਾਈ ਭਾਬੀਆਂ ਭੀ,
ਰਾਂਝਾ ਅੱਠ ਹਜ਼ਾਰਿਓਂ ਧਾਇਆ ਏ

ਭੁੱਖ ਨੰਗ ਨੂੰ ਝਾਕ ਕੇ ਪੰਧ ਕਰਕੇ
ਰਾਤੀਂ ਵਿਚ ਮਸੀਤ ਦੇ ਛਾਇਆ ਏ

ਹੱਥ ਵੰਝਲੀ ਪਕੜ ਕੇ ਰਾਤ ਅੱਧੀ
ਰਾਂਝੇ ਮਜ਼ਾ ਭੀ ਖ਼ੂਬ ਬਣਾਇਆ ਏ

ਰਣ ਮਰਦ ਨਾ ਪਿੰਡ ਵਿਚ ਰਿਹਾ ਕੋਈ
ਸਭਾ ਗਰਦ ਮਸੀਤ ਦੇ ਆਇਆ ਏ

ਵਾਰਿਸ ਸ਼ਾਹ ਮੀਆਂ ਪਿੰਡ ਝਗੜਿਆਂ ਦੀ
ਪਿੱਛੋਂ ਮੁੱਲਾਂ ਮਸੀਤ ਦਾ ਆਇਆ ਹੈ