ਹੀਰ ਵਾਰਿਸ ਸ਼ਾਹ

ਆਏ ਵੜੇ ਹਾਂ ਉਜੜੇ ਪਿੰਡ ਅੰਦਰ

ਆਏ ਵੜੇ ਹਾਂ ਉਜੜੇ ਪਿੰਡ ਅੰਦਰ
ਕਾਈ ਕੁੜੀ ਨਾ ਤਰਨਜਨੇਂ ਗਾਉਂਦੀ ਹੈ

ਨਾਹੀਂ ਕਿੱਕਲੀ ਪਾਉਂਦੀ ਨਾ ਸੰਮੀ
ਫ੍ਫੱਬੀ ਪਾ ਨਾ ਧਰਤ ਕੰਬਾਉਂਦੀ ਹੈ

ਨਹੀਂ ਚੂਹੜੀ ਦਾ ਗੀਤ ਗਾਉਂਦੀਆਂ ਨੇਂ
ਗਰਧਾ ਰਾਹ ਵਿਚ ਕੋਈ ਨਾ ਪਾਉਂਦੀ ਹੈ

ਵਾਰਿਸ ਸ਼ਾਹ ਛੱਡ ਚਲਏ ਇਹ ਨਗਰੀ
ਐਸੀ ਤਬਾ ਫ਼ਕੀਰ ਦੀ ਆਉਂਦੀ ਹੈ