ਹੀਰ ਵਾਰਿਸ ਸ਼ਾਹ

ਲੱਗੋਂ ਹੱਥ ਤਾਂ ਪਗੜ ਪਛਾੜ ਸੱਟਾਂ

ਲੱਗੋਂ ਹੱਥ ਤਾਂ ਪਗੜ ਪਛਾੜ ਸੱਟਾਂ
ਤੇਰੇ ਨਾਲ਼ ਕਰਸਾਂ ਸੌ ਤੋਂ ਜਾਨਸੀਂ ਵੇ

ਹਿਕੋ ਹੱਕ ਕਰਸਾਂ ਭੰਨ ਲਿੰਗ ਗੋਡੇ
ਤਦੋਂ ਰੱਬ ਨੂੰ ਇੱਕ ਪਿੱਛਾ ਨਸੀਂ ਵੇ

ਵਿਹੜੇ ਵੜਿਓਂ ਤਾਂ ਖੂਹ ਚਟਕੋਰਿਆਂ ਨੂੰ
ਤਦੋਂ ਸ਼ੁਕਰ ਬਜਾ ਲਿਆ ਨਸੀਂ ਵੇ

ਗੱਦੂਂ ਵਾਂਗ ਜਾਂ ਜੋੜ ਕੇ ਘੜਾਂ ਤੈਨੂੰ
ਤਦੋਂ ਛੁੱਟ ਤਦਬੀਰ ਦੀ ਆਨਸੀਂ ਵੇ

ਸਹਿਤੀ ਉੱਠ ਕੇ ਘਰਾਂ ਨੂੰ ਖਿਸਕ ਚਲੀ
ਮੰਗਣ ਆ ਵਸੇਂ ਤਾਂ ਮੈਨੂੰ ਜਾਨਸੀਂ ਵੇ

ਵਾਰਿਸ ਸ਼ਾਹ ਵਾਂਗੂੰ ਤੇਰੀ ਕਰਾਂ ਖ਼ਿਦਮਤ
ਮੌਜ ਸਿਝਿਆ ਦੀ ਤਦੋਂ ਮਾਨਸੀਂ ਵੇ