ਹੀਰ ਵਾਰਿਸ ਸ਼ਾਹ

ਸੱਪ ਸ਼ੀਹਣੀ ਵਾਂਗ ਕੁਲਹਿਣੀਏ ਨੀ

ਸੱਪ ਸ਼ੀਹਣੀ ਵਾਂਗ ਕੁਲਹਿਣੀਏ ਨੀ
ਮਾਸ ਖਾਣੀਏ ਤੇ ਰੁੱਤ ਪੀਨਏ ਨੀ

ਕਾਹੇ ਫ਼ਕ਼ਰ ਦੇ ਨਾਲ਼ ਰੀਹਾੜ ਪਈ ਐਂ
ਭਲਾ ਬਖ਼ਸ਼ ਸਾਨੂੰ ਮਾਪੇ ਜੀਨਏ ਨੀ

ਦੁਖੀ ਜੀਵ ਦਿਖਾ ਨਾ ਭਾਗ ਭਰੀਏ
ਸੋਇਨ ਚਿੜੀ ਤੇ ਕੂੰਜ ਲਖੀਨਏ ਨੀ

ਸਾਥੋਂ ਨਿਸ਼ਾ ਨਾ ਹੋਸੀਆ ਮੂਲ ਤੇਰੀ
ਸੁੱਕੇ ਖ਼ਸਮ ਥੋਂ ਨਾਂ ਪਤਨਈਏ ਨੀ

ਚਰਖ਼ਾ ਚਾਈ ਕੇ ਨਠੀਈਂ ਮਰਦ ਮਾਰੇ
ਕਿਸੇ ਯਾਰ ਨੇ ਪਕੜ ਪਲਹਨਈਏ ਨੀ

ਵਾਰਿਸ ਸ਼ਾਹ ਫ਼ਕੀਰ ਦੇ ਵੈਰ ਪਈ ਐਂ
ਜੁਰਮ ਤੱਤੀਏ ਕਰਮ ਦਈਏ ਹੀਨਏ ਨੀ