ਹੀਰ ਵਾਰਿਸ ਸ਼ਾਹ

ਜੱਟ ਵੇਖ ਕੇ ਜੱਟੀ ਨੂੰ ਕਾਂਗ ਕੀਤੀ

ਜੱਟ ਵੇਖ ਕੇ ਜੱਟੀ ਨੂੰ ਕਾਂਗ ਕੀਤੀ
ਵੇਖੋ ਪੁਰੀ ਨੂੰ ਰਿੱਛ ਪਤੱਹਲਿਆ ਜੇ

ਮੇਰੀ ਸਿਆਂ ਦੀ ਮੋਹਰਨ ਮਾਰ ਜਨਦੋਂ
ਤਿਲਕ ਮਿਹਰ ਦੀ ਜੂਹ ਨੂੰ ਚਲਿਆ ਜੇ

ਲੋਕਾ ਬਾਹੁੜੀ ਤੇ ਫ਼ਰਿਆਦ ਕੋਕੇ
ਮੇਰਾ ਝਗੜਾ ਚੌੜ ਕਰ ਚਲਿਆ ਜੇ

ਪਿੰਡ ਵਿਚ ਇਹ ਆਨ ਬਲ਼ਾ ਵੱਜੀ
ਜਿਹਾ ਜਿੰਨ ਪਛਵਾੜ ਵਿਚ ਮਿਲਿਆ ਜੇ

ਪਕੜ ਲਾਠੀਆਂ ਘਬਰੋ ਆਨ ਢਕੇ
ਵਾਂਗ ਗਾਨਢਵੀਂ ਕਟਕ ਦੇ ਹੁਲੀਆ ਜੇ

ਵਾਰਿਸ ਸ਼ਾਹ ਜਿਉਂ ਧੂਵਿਆਂ ਸਿਰਕੀਆਂ ਤੋਂ
ਬਦਲ ਪਾਟ ਕੇ ਘੁੱਟਾਂ ਹੋ ਚਲਿਆ ਜੇ