ਹੀਰ ਵਾਰਿਸ ਸ਼ਾਹ

ਕੀਨਦੀਆਂ ਵਲਗਣਾਂ ਵਿਹੜੇ ਤੇ ਅਰਲ ਖੋੜਾਂ

ਕੀਨਦੀਆਂ ਵਲਗਣਾਂ ਵਿਹੜੇ ਤੇ ਅਰਲ ਖੋੜਾਂ
ਕੀਨਦੀਆਂ ਬੱਖਲਾਂ ਅਤੇ ਖੁਰਲਾ ਨਿਆਂ ਨੀ

ਕੀਨਦੀਆਂ ਕੋਰੀਆਂ ਚਾਟੀਆਂ ਨਹੀਆਂ ਤੇ
ਕੀਨਦੀਆਂ ਕਲੀਆਂ ਨਾਲ਼ ਮਧਾਣੀਆਂ ਨੀ

ਇਥੇ ਇਕ ਛਛੋਰੀ ਜਿਹੀ ਬੈਠੀ
ਕਿਤੇ ਨਿਕਲੀਆਂ ਘਰੋਂ ਸਾਉ ਆਨਿਆਂ ਨੀ

ਛੱਤ ਨਾਲ਼ ਟੰਗੇ ਹੋਏ ਨਜ਼ਰ ਆਉਣ
ਖੋਪੇ ਨਾੜੀਆਂ ਅਤੇ ਪੁਰਾਣੀਆਂ ਨੀ

ਕੋਈ ਪਲੰਘ ਉੱਤੇ ਨਾਗਰ ਵੇਲ ਪਈਆਂ
ਜਿਹਾਂ ਰੰਗਮਹਿਲ ਵਿਚ ਰਾਣੀਆਂ ਨੀ

ਵਾਰਿਸ ਕਵਾਰੀਆਂ ਕਸ਼ਟਨੇ ਕਰਨ ਪਿਆਂ
ਮੋਏ ਮਾਪੜੇ ਤੇ ਮਹੰਤਾ ਨਿਆਂ ਨੀ

ਸਹਿਤੀ ਆਖਿਆ ਭਾਬੀਏ ਵੇਖਣੀ ਹੈਂ
ਫਿਰਦਾ ਲੁੱਚ ਮੁੰਡਾ ਕਰ ਸਾਨੀਆਂ ਨੀ

ਕਿਤੇ ਸੱਜਰੇ ਕਣ ਪੜਵਾ ਲੀਤੇ
ਧੁਰੋਂ ਲਾਨਤਾਂ ਇਹ ਪੁਰਾਣੀਆਂ ਨੀ