ਹੀਰ ਵਾਰਿਸ ਸ਼ਾਹ

ਉਨੀ ਸੁਣੋ ਭੈਣਾਂ ਕੋਈ ਛੁੱਟ ਜੋਗੀ

ਉਨੀ ਸੁਣੋ ਭੈਣਾਂ ਕੋਈ ਛੁੱਟ ਜੋਗੀ
ਵੱਡੀ ਜੂਠ ਭੈੜਾ ਕਿਸੇ ਥਾਂਵ ਦਾ ਹੈ

ਝਗੜੀਲ ਮੁਰਖਨਾ ਘੁੰਢ ਮੱਚੜ
ਰਪੜਖਨਡ ਇਹ ਕਿਸੇ ਗੁਰਆਂੂ ਦਾ ਹੈ

ਪਰਦੇਸੀਆਂ ਦੀ ਨਹੀਂ ਡੋਲ ਉਸ ਦੀ
ਇਹ ਵਾਕਫ਼ ਹੀਰ ਦੇ ਨਾਂਵ ਦਾ ਹੈ

ਗੱਲ ਆਖ ਕੇ ਹੱਥਾਂ ਤੇ ਪਵੇ ਮੁੱਕਰ
ਆਪੇ ਲਾਉਂਦਾ ਆਪ ਬੁਝਾਉਂਦਾ ਹੈ

ਹੁਣੇ ਭੰਨ ਕੇ ਖਪਰੀ ਤੋੜ ਸਹਲੀ
ਨਾਲੇ ਜੱਟਾਂ ਦੀ ਜੁੱਟ ਖਹਾਓਨਦਾ ਹੈ

ਜੇ ਮੈਂ ਉੱਠ ਕੇ ਪਾਨ ਪੁੱਤ ਲਾਹ ਸੱਟਾਂ
ਪੈਂਚ ਇਹ ਨਾ ਕਿਸੇ ਗੁਰਆਂੂ ਦਾ ਹੈ

ਕੋਈ ਡੂਮ ਮੋਚੀ ਇਕੇ ਢੇਡ ਕੰਜਰ
ਇਕੇ ਚੂਹੜਾ ਕਿਸੇ ਸਰਾਨੋ ਦਾ ਹੈ

ਵਾਰਿਸ ਸ਼ਾਹ ਮੀਆਂ ਵਾਹਲਾ ਰਹੀਆਂ
ਇਹ ਝਗੜਯੋਂ ਬਾਜ਼ ਨਾ ਆਉਂਦਾ ਹੈ