ਹੀਰ ਵਾਰਿਸ ਸ਼ਾਹ

ਪਕੜ ਢਾਲ਼ ਤਲਵਾਰ ਕਿਉਂ ਗਰਦ ਹੋਈਂ

ਪਕੜ ਢਾਲ਼ ਤਲਵਾਰ ਕਿਉਂ ਗਰਦ ਹੋਈਂ
ਮੱਥਾ ਮੰਨੀਏ ਕੜਮੀਏ ਭਾਗਈਏ ਨੀ

ਚੈਂਚਰ ਹਾ ਰਈਏ ਡਾਰਈਏ ਜੰਗ ਬਾਜ਼ੇ
ਛੱਪਰ ਨਿੱਕੀਏ ਬੁਰੇ ਤੇ ਲਾ ਗਈਏ ਨੀ

ਫ਼ਸਾਦ ਦੀ ਫ਼ੌਜ ਦਈਏ ਪੀਸ਼ਵਾਏ
ਸ਼ੈਤਾਨ ਦੀ ਲੱਕ ਤੜਾਗਈਏ ਨੀ

ਅਸੀਂ ਜੁਟੀਆਂ ਨਾਲ਼ ਜੇ ਕਰੇਨ ਝੇੜੇ
ਦੁੱਖ ਜ਼ੁਹਦ ਤੇ ਫ਼ਕ਼ਰ ਕਿਉਂ ਝਾਗਈਏ ਨੀ

ਮੱਥਾ ਡਾਹ ਨਾਹੀਂ ਆਇ ਛੱਡ ਪਿੱਛਾ
ਭੁਨੇ ਜਾਂਦੇ ਦੇ ਮਗਰ ਨਾ ਲਾਗਈਏ ਨੀ

ਵਾਰਿਸ ਸ਼ਾਹ ਫ਼ਕੀਰ ਦੇ ਕਦਮ ਫੜਈਏ
ਛੀ ਕਬਰ ਹੰਕਾਰ ਤਿਆਗਈਏ ਨੀ