ਹੀਰ ਵਾਰਿਸ ਸ਼ਾਹ

ਵਿਹੜੇ ਵਾਲਿਆਂ ਦਾਣਿਆਂ ਆਨ ਖੜ੍ਹੀਆਂ

ਵਿਹੜੇ ਵਾਲਿਆਂ ਦਾਣਿਆਂ ਆਨ ਖੜ੍ਹੀਆਂ
ਕਿਉਂ ਬੋਲਦਿਆਂ ਤੁਸੀਂ ਦੀਵਾਨੜੇ ਨੀ

ਕੜਈਏ ਕਾਸ ਥੋਂ ਲੁਝਦੀ ਨਾਲ਼ ਜੋਗੀ
ਇਹ ਜੰਗਲ਼ੀ ਖਰੇ ਨਿੰਮਾ ਨੜੇ ਨੀ

ਮੰਗ ਖਾਈ ਕੇ ਸਦਾ ਉਹ ਦੇਸ ਤਿਆਗਣ
ਤੰਬੂ ਆਸ ਦੇ ਇਹ ਨਾ ਤਾਣਦੇ ਨੀ

ਜਾਪ ਜਾਨ ਦੇ ਰੱਬ ਦੀ ਯਾਦ ਵਾਲਾ
ਇੱਡੇ ਝਗੜੇ ਇਹ ਨਾ ਜਾਂਦੇ ਨੀ

ਸਦਾ ਰਹਿਣ ਉਦਾਸ ਨਿਰਾਸ ਨੰਗੇ
ਬਿਰਛ ਭੋਗ ਕੇ ਸਿਆਲ਼ ਲੰਘਾਉਂਦੇ ਨੀ

ਵਾਰਿਸ ਸ਼ਾਹ ਪਰ ਅਸਾਂ ਮਲੂਮ ਕੀਤਾ
ਜੱਟੀ ਜੋਗੀ ਦੋਵੇਂ ਅਕਸ ਹਾਣ ਦੇ ਨੀ