ਹੀਰ ਵਾਰਿਸ ਸ਼ਾਹ

ਇਹ ਮਿਸਲ ਮਸ਼ਹੂਰ ਹੈ ਜਗ ਸਾਰੇ

ਇਹ ਮਿਸਲ ਮਸ਼ਹੂਰ ਹੈ ਜਗ ਸਾਰੇ
ਕਰਮ ਰੱਬ ਦੇ ਜੈਡ ਨਾ ਮਿਹਰ ਹੈ ਨੀ

ਹੁਨਰ ਝੂਠ ਕਮਾਨ ਲਾਹੌਰ ਜਿਹੀ
ਅਤੇ ਕਾਨੋਰਵੁ ਜੈਡ ਨਾ ਸਹਿਰ ਹੈ ਨੀ

ਚੁਗ਼ਲੀ ਨਹੀਂ ਦੀਪਾ ਲੱਪੁਰ ਕੋਟ ਜਿਹੀ
ਉਹ ਨਮਰੂਦ ਦੀ ਥਾਂਵ ਬੇ ਮਿਹਰ ਹੈ ਨੀ

ਨਕਸ਼ ਚੀਨ ਤੇ ਮੁਸ਼ਕ ਨਾ ਖ਼ੁਤਨ ਜਿਹਾ
ਯੂਸੁਫ਼ ਜ਼ੇਬ ਨਾ ਕਿਸੇ ਦਾ ਚਹਰਹੇ ਨੀ

ਮੈਂ ਤਾਂ ਤੋੜ ਹਸ਼ ਧਾਤ ਦੇ ਕੋਟ ਸੱਟਾਂ
ਤੈਨੂੰ ਦੱਸ ਖਾਂ ਕਾਸ ਦੀ ਵਿਹਰ ਹੈ ਨੀ

ਬਾਤ ਬਾਤ ਤੇਰੀ ਵਿਚ ਹਨ ਕਾਮਨ
ਵਾਰਿਸ ਸ਼ਾਹ ਦਾ ਸ਼ਿਅਰ ਕੀ ਸਹਿਰ ਹੈ ਨੀ