ਹੀਰ ਵਾਰਿਸ ਸ਼ਾਹ

ਜੋਗ ਦੱਸ ਖਾਂ ਕਿਧਰੋਂ ਹੋਇਆ ਪੈਦਾ

ਜੋਗ ਦੱਸ ਖਾਂ ਕਿਧਰੋਂ ਹੋਇਆ ਪੈਦਾ
ਕਿਥੋਂ ਹੋਇਆ ਸੰਡਾਸ ਬੈਰਾਗ ਹੈ ਵੇ

ਕੀਤੀ ਰਾਹ ਹਨ ਜੋਗ ਦੇ ਦਸ ਦੇ ਖਾਂ
ਕਿਥੋਂ ਨਿਕਲਿਆ ਜੋਗ ਦਾ ਰਾਗ ਹੈ ਵੇ

ਇਹ ਕ੍ਖੱਪਰੀ ਸਹਿਲੀਆਂ ਨਾਦ ਕਿਥੋਂ
ਕਿਸ ਬੁਧਿਆ ਜੱਟਾਂ ਦੀ ਪਾਗ ਹੈ ਵੇ

ਵਾਰਿਸ ਸ਼ਾਹ ਭਬੂਤ ਕਿਸ ਕੱਢਿਆ ਈ
ਕਿਥੋਂ ਨਕਲੀ ਪੁਜਣਿ ਆਗ ਹੈ ਵੇ