ਹੀਰ ਵਾਰਿਸ ਸ਼ਾਹ

ਕਲਮ ਦਾਨ ਦਫ਼ਤੈਨ ਦਵਾਤ ਪੱਟੀ

ਕਲਮ ਦਾਨ ਦਫ਼ਤੈਨ ਦਵਾਤ ਪੱਟੀ
ਨਾਂਵੇ ਐਮਲੀ ਵੇਖਦੇ ਲੜਕੀਆਂ ਦੇ

ਲਿਖਣ ਨਾਲ਼ ਮਸੌਦੇ ਸਿਆਕ ਖ਼ੁਸਰੇ
ਸਿਆਹੇ ਅਵਾਰਜੇ ਲਿਖਦੇ ਵਰਕਿਆਂ ਦੇ

ਇਕ ਭੁੱਲ ਕੇ ਐਨ ਦਾ ਗ਼ੈਨ ਵਾਚਣ
ਮੁੱਲਾਂ ਜਿੰਦ ਕੱਢੇ ਨਾਲ਼ ਕੜਕੀਆਂ ਦੇ

ਇਕ ਆਉਂਦੇ ਸ਼ੌਕ ਜ਼ੁਜ਼ਦਾਨ ਲੈ ਕੇ
ਵਿਚ ਮਕਤਬਾਂ ਦੇ ਵਿਚ ਤੜਕਿਆਂ ਦੇ