ਹੀਰ ਵਾਰਿਸ ਸ਼ਾਹ

ਮੁੱਲਾਂ ਆਖਿਆ ਚ ਵਨੀਆਂ ਵੇਖਦਿਆਂ ਈ

ਮੁੱਲਾਂ ਆਖਿਆ ਚ ਵਨੀਆਂ ਵੇਖਦਿਆਂ ਈ
ਗ਼ੈਰ ਸ਼ਰ੍ਹਾ ਤੂੰ ਕੌਣ ਹੈਂ ਦੂਰ ਹੋ ਓਏ

ਇਥੇ ਲੁੱਚੀਆਂ ਦੀ ਕਾਈ ਜਾ ਨਾਹੀਂ
ਪੁੱਟੇ ਦੌਰ ਕਰ ਹੱਕ ਮਨਜ਼ੂਰ ਹੋ ਓਏ

ਅਨਲਹੱਕ ਕਿਹਾ ਨਾ ਕਿਬਰ ਕਰ ਕੇ
ਓੜਕ ਮਰੇਂਗਾ ਵਾਂਗ ਮਨਸੂਰ ਓਏ

ਵਾਰਿਸ ਸ਼ਾਹ ਨਾ ਹਿੰਗ ਦੀ ਬਾਸ ਛਪਦੀ
ਭਾਂਵੇਂ ਰਸਮਸੀ ਵਿਚ ਕਾਫ਼ੂਰ ਹੋਵੇ