ਹੀਰ ਵਾਰਿਸ ਸ਼ਾਹ

ਰੱਬ ਜੈਡ ਨਾ ਕੋਈ ਹੈ ਜਗ ਦਾਤਾ

ਰੱਬ ਜੈਡ ਨਾ ਕੋਈ ਹੈ ਜਗ ਦਾਤਾ
ਜ਼ਿਮੀਂ ਜੈਡ ਨਾ ਕਿਸੇ ਦੀ ਸਾਬਰੀ ਵੇ

ਮੱਝੀਂ ਜੈਡ ਨਾ ਕਿਸੇ ਦੇ ਹੋਣ ਜੇਰੇ
ਰਾਜ ਹਿੰਦ ਪੰਜਾਬ ਨਾ ਬਾਬਰੀ ਵੇ

ਚੰਦ ਜੈਡ ਚਾਲਾਕ ਨਾ ਸਰਦ ਕੋਈ
ਹੁਕਮ ਜੈਡ ਨਾ ਕਿਸੇ ਉੱਕਾ ਬੁਰੀ ਵੇ

ਬੁਰਾ ਕਸਬ ਨਾ ਨੌਕਰੀ ਜੈਡ ਕੋਈ
ਯਾਦ ਹੱਕ ਦੀ ਜੈਡ ਉੱਕਾ ਬੁਰੀ ਵੇ

ਮੌਤ ਜੈਡ ਨਾ ਸਖ਼ਤ ਹੈ ਕੋਈ ਚਿੱਠੀ
ਓਥੇ ਕਿਸੇ ਦੀ ਨਾਹਿਓਂ ਨਾਬਰੀ ਵੇ

ਮਾਲਜ਼ ਉਦੀਆਂ ਜੈਡ ਨਾ ਕਸਬ ਭੈੜਾ
ਕਮਜ਼ਾਤ ਨੂੰ ਹੁਕਮ ਹੈ ਖਾ ਬੁਰੀ ਵੇ

ਰਣ ਵੇਖਣੀ ਐਬ ਫ਼ਕੀਰ ਤਾਈਂ
ਭੂਤ ਵਾਂਗ ਹੈ ਸਿਰਾਂ ਤੇ ਬਾਬਰੀ ਵੇ

ਵਾਰਿਸ ਸ਼ਾਹ ਸ਼ੈਤਾਨ ਦੇ ਅਮਲ ਤੇਰੇ
ਦਾੜ੍ਹੀ ਸ਼ੇਖ਼ ਦੀ ਹੋ ਗਈ ਝਾ ਬੁਰੀ ਵੇ