ਹੀਰ ਵਾਰਿਸ ਸ਼ਾਹ

ਛੇੜ ਖੁੰਦਰਾਂ ਭੀੜ ਮਚਾਵਨਾਈਂ

ਛੇੜ ਖੁੰਦਰਾਂ ਭੀੜ ਮਚਾਵਨਾਈਂ
ਸੇਕਾਂ ਲਿੰਗ ਤੇਰੇ ਨਾਲ਼ ਸੁੱਟੀਆਂ ਦੇ

ਅਸੀਂ ਜੁਟੀਆਂ ਮੁਸ਼ਕ ਲਿਪਟੀਆਂ ਹਾਂ
ਨੱਕ ਪਾੜ ਸਿੱਟੇ ਜਿਨ੍ਹਾਂ ਝੋਟਿਆਂ ਦੇ

ਜਦੋਂ ਮੋਲਹਿਆਂ ਪਕੜ ਕੇ ਗਰਦ ਹੋਈਏ
ਪਿਸਤੇ ਕੁਡੀਏ ਚੀਨੀਆਂ ਕੋਟੀਆਂ ਦੇ

ਜਿੱਤ ਘੇਰਨੀ ਕੱਤਕੇ ਉੱਤੇ ਸੋਟੇ
ਇਹ ਇਲਾਜ ਹਨ ਚੁੱਤੜਾਂ ਮੋਟੀਆਂ ਦੇ

ਲਪੜ ਸ਼ਾਹ ਦਾ ਬਾਲਕਾ ਸ਼ਾਹ ਝਕੜ
ਤਿਥੇ ਵੱਲ ਹੁਣ ਵੱਡੇ ਲਪੋਟਿਆਂ ਦੇ

ਵਾਰਿਸ ਸ਼ਾਹ ਰੋਡਾ ਸਰਕਣ ਪਾਟੇ
ਇਹ ਹਾਲ ਚੋਰਾਂ ਯਾਰਾਂ ਖੋਟੀਆਂ ਦੇ