ਹੀਰ ਵਾਰਿਸ ਸ਼ਾਹ

ਦਾੜ੍ਹੀ ਸ਼ੇਖ਼ ਦੀ ਅਮਲ ਸ਼ੈਤਾਨ ਵਾਲੇ,

ਦਾੜ੍ਹੀ ਸ਼ੇਖ਼ ਦੀ ਅਮਲ ਸ਼ੈਤਾਨ ਵਾਲੇ,
ਕਿਹਾ ਰਾਣਿਓ ਜਾਂਦਿਆਂ ਰਾਹੀਆਂ ਨੂੰ

ਅੱਗੇ ਕੱਢ ਕੁਰਆਨ ਤੇ ਬਹੇਂ ਮੈਂਬਰ
ਕਿਹਾ ਅਡਿਓ ਮੁੱਕਰ ਦੀਆਂ ਫਾਹੀਆਂ ਨੂੰ

ਏਸ ਪਲੀਤ ਤੇ ਪਾਕ ਦਾ ਕਰੋ ਵਾਕਫ਼
ਅਸੀਂ ਜਾਣੀਏ ਸ਼ਰ੍ਹਾ ਗਵਾਹੀਆਂ ਨੂੰ

ਜਿਹੜੇ ਥਾਉਂ ਨਾਪਾਕ ਦੇ ਵਿਚ ਵੜਿਓਂ
ਸ਼ੁਕਰ ਰੱਬ ਦੀਆਂ ਬੇਪਰਵਾਹੀਆਂ ਨੂੰ

ਵਾਰਿਸ ਸ਼ਾਹ ਵਿਚ ਹੁਜਰਿਆਂ ਫ਼ਿਅਲ ਕਰਦੇ
ਮੁੱਲਾਂ ਜੋਤਰੇ ਲਾਵਨਦੇ ਵਾਹੀਆਂ ਨੂੰ