ਹੀਰ ਵਾਰਿਸ ਸ਼ਾਹ

ਮਹਿਬੂਬ ਅੱਲਾ ਦੇ ਲਾਡ਼ੇ ਹੋ

ਮਹਿਬੂਬ ਅੱਲਾ ਦੇ ਲਾਡ਼ੇ ਹੋ
ਏਸ ਵਵਹਟੜੀ ਨੂੰ ਕੋਈ ਸਿਵਲ ਹੈ ਜੀ

ਕੋਈ ਗਜੜਾ ਰੋਗ ਹੈ ਏਸ ਧਾਣਾ
ਪਈ ਨਿੱਤ ਇਹ ਰਹੇ ਰੰਜੂਲ ਹੈ ਜੀ

ਹੱਥੋਂ ਲੜ੍ਹੀ ਵਹਿੰਦੀ ਲਾਹੋ ਲਥੜੀ ਹੈ
ਦੇਹੀ ਹੋ ਜਾਂਦੀ ਮਖ਼ਬੋਲ ਹੈ ਜੀ

ਮੂੰਹੋਂ ਮਿੱਠੜੀ ਲਾਡ ਦੇ ਨਾਲ਼ ਬੋਲੇ
ਹਰ ਕਿਸੇ ਦੇ ਨਾਲ਼ ਮਾਕੂਲ ਹੈ ਜੀ

ਮੂਧਾ ਪਿਆ ਹੈ ਝਗੜਾ ਨਿੱਤ ਸਾਡਾ
ਇਹ ਵਵਹਟੜੀ ਘਰੇ ਦਾ ਮੂਲ ਹੈ ਜੀ

ਮੇਰੇ ਵੀਰ ਦੇ ਨਾਲ਼ ਹੈ ਵੀਰ ਉਸਦਾ
ਜਿਹਾ ਕਾਫ਼ਰਾਂ ਨਾਲ਼ ਰਸੂਲ ਹੈ ਜੀ

ਅੱਗੇ ਏਸ ਦੇ ਸਾਹੁਰੇ ਹੱਥ ਬੱਧੇ
ਜੋ ਕੁਛ ਆਖਦੀ ਸਭ ਕਬੂਲ ਹੈ ਜੀ

ਇਹ ਪਲੰਘ ਤੇ ਕਦੇ ਨਾ ਉੱਠ ਬੈਠੇ
ਸਾਡੇ ਢਿੱਡ ਵਿਚ ਫਿਰੇ ਡੰਡੂਲ ਹੈ ਜੀ