ਹੀਰ ਵਾਰਿਸ ਸ਼ਾਹ

ਲੱਖ ਵੈਦਗੀ ਵੇਦ ਲੱਗਾ ਥੱਕੇ

ਲੱਖ ਵੈਦਗੀ ਵੇਦ ਲੱਗਾ ਥੱਕੇ
ਧੁਰੋਂ ਟਟਰੀ ਕਿਸੇ ਨਾ ਜੋੜਨੀ ਵੇ

ਜਿਥੇ ਕਲਮ ਤਕਦੀਰ ਦੀ ਵਗ ਮੱਕੀ
ਕਿਸੇ ਵੈਦਗੀ ਨਾਲ਼ ਨਾ ਮੋੜਨੀ ਵੇ

ਜਿਸ ਕੰਮ ਵਿਚ ਵਵਹਟੜੀ ਹੋਵੇ ਚੰਗੀ
ਸੂਈ ਖ਼ੈਰ ਹੈ ਅਸਾਂ ਨੇ ਲੋੜਨੀ ਵੇ

ਵਾਰਿਸ ਸ਼ਾਹ ਆਜ਼ਾਰ ਹੋ ਸਭ ਮੁੜਦੇ
ਇਹ ਕਤਈ ਨਾ ਕਿਸੇ ਨੇ ਮੋੜਨੀ ਵੇ