ਹੀਰ ਵਾਰਿਸ ਸ਼ਾਹ

ਘਰ ਰੱਦ ਦੇ ਮਸਜਿਦਾਂ ਹੁੰਦਿਆਂ ਨੇਂ

ਘਰ ਰੱਦ ਦੇ ਮਸਜਿਦਾਂ ਹੁੰਦਿਆਂ ਨੇਂ
ਇਥੇ ਗ਼ੈਰ ਸ਼ਰ੍ਹਾ ਨਾਹੀਂ ਵਾੜੀਏ ਓਏ

ਕੁੱਤਾ ਅਤੇ ਫ਼ਕੀਰ ਪਲੀਤ ਹੋਵੇ
ਨਾਲ਼ ਦਰੀਆਂ ਬੰਨ੍ਹ ਕੇ ਮਾਰੀਏ ਓਏ

ਤਾਰਿਕ ਹੋ ਸਲਵਾਤ ਦਾ ਪੁੱਟੇ ਰੱਖੇ
ਲਬਾਂ ਵਾਲਿਆਂ ਮਾਰ ਪਛਾੜ ਈਏ ਓਏ

ਨੀਵਾਂ ਕੱਪੜਾ ਹੋਵੇ ਤਾਂ ਪਾੜ ਸੁੱਟੀਏ
ਲਬਾਂ ਹੋਣ ਦਰਾਜ਼ ਤਾਂ ਸਾੜੀਏ ਓਏ

ਜਿਹੜਾ ਫ਼ਿਕਾ ਅਸੂਲ ਦਾ ਨਹੀਂ ਵਾਕਫ਼
ਉਹਨੂੰ ਚਾ ਸੂਲ਼ੀ ਉੱਤੇ ਚਾੜ ਈਏ ਓਏ

ਵਾਰਿਸ ਸ਼ਾਹ ਖ਼ੁਦਾ ਦਿਆਂ ਦੁਸ਼ਮਣਾਂ ਨੂੰ
ਦੂਰੋਂ ਕੁੱਤਿਆਂ ਵਾਂਗ ਧਿਰਕਾਰੀਏ ਓਏ