ਹੀਰ ਵਾਰਿਸ ਸ਼ਾਹ

ਹੌਲੀ ਸਹਿਜ ਸੁਭਾਉ ਦੀ ਗੱਲ ਕੀਜੇ

ਹੌਲੀ ਸਹਿਜ ਸੁਭਾਉ ਦੀ ਗੱਲ ਕੀਜੇ
ਨਾਹੀਂ ਕੜ ਕੀਏ ਬੋਲੀਏ ਗਜੀਏ ਨੀ

ਲੱਖ ਝੱਟ ਤਰਲੇ ਫਿਰੇ ਕੋਈ ਕਰਦਾ
ਦਿੱਤੇ ਰੱਬ ਦੇ ਬਾਝ ਨਾ ਰੱਜੀਏ ਨੀ

ਧਿਆਣ ਰੱਬ ਤੇ ਰੱਖ ਨਾ ਹੋ ਤੱਤੀ
ਲੱਖ ਔਗੁਣਾਂ ਹੋਣ ਤਾਂ ਕਜੀਏ ਨੀ

ਅਸੀਂ ਨਜ਼ਰ ਕਰੀਏ ਤੁਰਤ ਹੋਣ ਚੰਗੇ
ਜਿਨ੍ਹਾਂ ਰੋਗੀਆਂ ਤੇ ਜਾਇ ਵਜੀਏ ਨੀ

ਚੌਦਾਂ ਤਬਕ ਨੋਖਨਡੀ ਦੀ ਖ਼ਬਰ ਸਾਨੂੰ
ਮੂੰਹ ਫ਼ਕ਼ਰ ਥੋਂ ਕਾਸਨੂੰ ਕਜੀਏ ਨੀ

ਜੀਂਦੇ ਹੁਕਮ ਵਿਚ ਜਾਣ ਤੇ ਮਾਲ ਆਲਮ
ਇਸ ਰੱਬ ਥੋਂ ਕਾਸਨੂੰ ਭੁਜੀਏ ਨੀ

ਸਾਰੀ ਉਮਰ ਈ ਪਲੰਘ ਤੇ ਪਈ ਰਹਸੀਂ
ਏਸ ਅਕਲ ਦੇ ਨਾਲ਼ ਕਚਜੀਏ ਨੀ

ਸ਼ਰਮ ਜੇਠ ਤੇ ਸਹੁਰਿਓਂ ਕਰਨ ਆਈ
ਮੂੰਹ ਫ਼ਕ਼ਰ ਥੋਂ ਕਾਸਨੋਂਲਜੀਏ ਨੀ

ਵਾਰਿਸ ਸ਼ਾਹ ਤਾਂ ਇਸ਼ਕ ਦੀ ਨਬਜ਼ ਦੱਸੇ
ਜਦੋਂ ਆਪਣੀ ਜਾਨ ਨੂੰ ਤਜੀਏ ਨੀ