ਹੀਰ ਵਾਰਿਸ ਸ਼ਾਹ

ਮੇਰੇ ਨਾਲ਼ ਕੀ ਪਿਆ ਵੀਰ ਚਾਕਾ

ਮੇਰੇ ਨਾਲ਼ ਕੀ ਪਿਆ ਵੀਰ ਚਾਕਾ
ਮੱਥਾ ਸੌਕਣਾਂ ਵਾਂਗ ਕੀ ਡਾਹਿਆ ਈ

ਐਵੇਂ ਘੋਰ ਕੇ ਮੁਲਕ ਨੂੰ ਫਿਰੇਂ ਖਾਂਦਾ
ਕਦੀ ਜੋਤਰਾ ਮੂਲ ਨਾ ਵਾਹੀਆਐ

ਕਿਸੇ ਜੋ ਗੁੜੇ ਠੱਗ ਫ਼ਕੀਰ ਕਿਤੋਂ
ਅਣਜਾਣ ਕੁੱਕੂ ਹੜ੍ਹ ਫਾਹਿਆ ਈ

ਮਾਨਵ ਬਾਪ ਗੁਰ ਪੀਰ ਘਰ ਬਾਰ ਤਜੀਵ
ਕਿਸੇ ਨਾਲ਼ ਨਾ ਕੁਲ ਨਬਾਹੀਆ ਈ

ਬੁੱਢੀ ਮਾਂ ਨੂੰ ਰੋਂਦੜੀ ਛੱਡ ਆ ਯੂੰ
ਇਸ ਦਾ ਅਰਸ਼ ਦਾ ਕਿੰਗਰਾ ਢਾਹਿਆ ਈ

ਪੇਟ ਰੱਖ ਕੇ ਅਪਣਾ ਪਾਲੀਵਾਐ
ਕਿਤੇ ਰਣ ਨੂੰ ਚਾ ਤ੍ਰਾਹਿਆ ਈ

ਡੱਬੀ ਪੂਰੇ ਦਯਾ ਝੱਲ ਵਲਿਆ ਵੇ
ਅਸਾਂ ਨਾਲ਼ ਕੇਹਾ ਖ਼ਚਰੀਵ ਚਾਹਿਆ ਈ

ਸੁਆਹ ਲਾਈਆਂ ਪਾਨ ਨਾ ਲਥਿਆਈ
ਐਂਵੇਂ ਕੱਪੜਾ ਚਥੜਾ ਲਾਹਿਆ ਈ