ਹੀਰ ਵਾਰਿਸ ਸ਼ਾਹ

ਮਾਨੀ ਮੱਤੀਏ ਰੂਪ ਗਮਾਂ ਭਰੀਏ

ਮਾਨੀ ਮੱਤੀਏ ਰੂਪ ਗਮਾਂ ਭਰੀਏ
ਭੀੜੋ ਕਾਰਈਏ ਗਰਬ ਗਹੀਲੀਏ ਨੀ

ਇੱਡੇ ਫ਼ਨ ਫ਼ਰੇਬ ਕਿਉਂ ਖੇਡਣੀ ਹੈਂ
ਕਿਸੇ ਵੱਡੇ ਉਸਤਾਦ ਦੀਏ ਚੀਲੀਏ ਨੀ

ਏਸ ਹੁਸਨ ਦਾ ਨਾ ਗਮਾਂ ਕੀਜੇ
ਮਾਨ ਮੱਤੀਏ ਰੂਪ ਰੋਹਲੀਏ ਨੀ

ਤੇਰੀ ਭਾਬੀ ਦੀ ਨਹੀਂ ਪ੍ਰਵਾਹ ਸਾਨੂੰ
ਵੱਡੀ ਹੀਰ ਦੀ ਅੰਗ ਸਹੇਲੀਏ ਨੀ

ਮਿਲੇ ਸਿਰਾਂ ਨੂੰ ਨਾ ਵਿਛੋੜ ਦੈਜੇ
ਹੱਥੋਂ ਵਿਛੜੀਆਂ ਸੁਰਾਂ ਨੂੰ ਮਿਲੀਏ ਨੀ

ਕਿਹਾ ਵੀਰ ਫ਼ਕੀਰ ਦੇ ਨਾਲ਼ ਚਾਐਵ
ਪਿੱਛਾ ਛੱਡ ਅਨੋਖੀਏ ਲੀਲੀਏ ਨੀ

ਇਹ ਜੱਟੀ ਸੀ ਕੂੰਜ ਤੇ ਜੱਟ
ਉੱਲੂ ਪਰੀ ਬੁਧਿਆ ਜੇ ਗੱਲ ਖੀਲੀਏ ਨੀ

ਵਾਰਿਸ ਜਿਣਸ ਦੇ ਨਾਲ਼ ਹਮ ਜਿਣਸ ਬਣਦੀ
ਭੌਰ ਤਾਜ਼ ਨਾਂ ਗਿੱਧੇ ਨਾ ਮਿਲੀਏ ਨੀ