ਹੀਰ ਵਾਰਿਸ ਸ਼ਾਹ

ਘਰੋਂ ਸਿੱਖਣਾ ਫ਼ਕ਼ਰ ਨਾ ਡੂਮ ਜਾਏ

ਘਰੋਂ ਸਿੱਖਣਾ ਫ਼ਕ਼ਰ ਨਾ ਡੂਮ ਜਾਏ
ਉਨੀ ਖੇੜਿਆਂ ਦਈਏ ਗ਼ਮ ਖ਼ੋ ਰਈਏ ਨੀ

ਕੋਈ ਵੱਡੀ ਤਕਸੀਰ ਹੈ ਅਸਾਂ ਕੀਤੀ
ਸਦਕਾ ਹੁਸਨ ਦਾ ਬਖ਼ਸ਼ ਲਏ ਗੋਰੀਏ ਨੀ

ਘਰੋਂ ਸਿਰੇ ਸੋ ਫ਼ਕ਼ਰ ਨੂੰ ਖ਼ੈਰ ਦੈਜੇ
ਨਹੀਂ ਤੁਰਤ ਜਵਾਬ ਦੇ ਟੋਰਈਏ ਨੀ

ਵਾਰਿਸ ਸ਼ਾਹ ਕੁੱਝ ਰੱਬ ਦੇ ਨਾਂਵ ਦੀਚੇ
ਨਹੀਂ ਆਜ਼ਿਜ਼ਾਂ ਦੀ ਕਾਈ ਜ਼ੋ ਰਈਏ ਨੀ