ਹੀਰ ਵਾਰਿਸ ਸ਼ਾਹ

ਜਿੱਦਾਂ ਤੀਕ ਹੈ ਜ਼ਿਮੀਂ ਉਸਮਾਂ ਕਾਇਮ

ਜਿੱਦਾਂ ਤੀਕ ਹੈ ਜ਼ਿਮੀਂ ਉਸਮਾਂ ਕਾਇਮ
ਤਦਾਂ ਤੀਕ ਇਹ ਵਾਹ ਸਭ ਵਿਹਣਗੇ ਨੀ

ਸਭਾ ਕਬਰ ਹੰਕਾਰ ਗਮਾਂ ਲੱਦੇ ਆਪ ਵਿਚ
ਇਹ ਅੰਤ ਨੂੰ ਡੀਹਨ ਗੇ ਨੀ

ਇਸਰਾਫ਼ੀਲ ਜਾਂ ਸੂਰ ਕਰਨਾ ਫੋਕੇ
ਤਦੋਂ ਜ਼ਿਮੀਂ ਅਸਮਾਨ ਸਭ ਢੀਨਗੇ ਨੀ

ਕੁਰਸੀ ਅਰਸ਼ ਤੇ ਲਵਾ ਕਲਮ ਜੰਨਤ
ਰੂਹ ਦੋਜ਼ਖ਼ ਅਂਸਤ ਇਹ ਰੈਹਣਗੇ ਨੀ

ਕੁਰ੍ਹਾ ਸੁੱਟ ਕੇ ਪ੍ਰਸ਼ਨ ਮੈਂ ਲਾਉਣਾ ਹਾਂ
ਦਸਾਂ ਉਨ੍ਹਾਂ ਜੋ ਉੱਠ ਕੇ ਬਹਿਣਗੇ ਨੀ

ਨਾਲੇ ਪੁੱਤਰੀ ਫੋਲ ਕੇ ਫ਼ਾਲ ਘੱਤਾਂ
ਵਾਰਿਸ ਸ਼ਾਹ ਹੋਰੀ ਸੱਚ ਕਹਿਣਗੇ ਨੀ