ਹੀਰ ਵਾਰਿਸ ਸ਼ਾਹ

ਛੋਟੀ ਉਮਰ ਦੀਆਂ ਯਾਰੀਆਂ ਬਹੁਤ ਮੁਸ਼ਕਿਲ

ਛੋਟੀ ਉਮਰ ਦੀਆਂ ਯਾਰੀਆਂ ਬਹੁਤ ਮੁਸ਼ਕਿਲ
ਪੱਤਰ ਮੁਹਰਾਂ ਦੇ ਖੋਲ੍ਹੀਆਂ ਚਾਰਦੇ ਨੇਂ

ਕਣ ਪਾੜ ਫ਼ਕੀਰ ਹੋ ਜਾ ਹੁਣ ਰਾਜੇ
ਦਰਦਮੰਦ ਪਹਿਰਣ ਵਿਚ ਬਾਰ ਦੇ ਨੇਂ

ਰੰਨਾਂ ਵਾਸਤੇ ਕਣ ਪੜਾਅ ਰਾਜੇ
ਸਭਾ ਜ਼ਾਤ ਸਿਫ਼ਾਤ ਨਿਘਾਰ ਦੇ ਨੇਂ

ਭਲੇ ਦੇਣਾ ਤੇ ਨੇਕ ਨਸੀਬ ਹੋਵਣ
ਸੱਜਣ ਆਨ ਬਹਿਸਣ ਕੋਲ਼ ਯਾਰ ਦੇ ਨੇਂ

ਧੰਨ ਮਾਲ ਕਿਹਾ ਸਿਰ ਵੱਖ ਕਰ ਕੇ
ਦੀਦ ਬਾਜ਼ ਆਸ਼ਿਕ ਦੀਦ ਮਾਰਦੇ ਨੇਂ

ਵਾਰਿਸ ਸ਼ਾਹ ਜਾਂ ਜ਼ੌਕ ਦੀ ਲੱਗੀ ਗੱਦੀ
ਜੌਹਰ ਨਿਕਲੇ ਅਸਲ ਤਲਵਾਰ ਦੇ ਨੇਂ