ਹੀਰ ਵਾਰਿਸ ਸ਼ਾਹ

ਹੀਰ ਉੱਠ ਬੈਠੀ ਪੱਤੇ ਠੀਕ ਲੱਗੇ

ਹੀਰ ਉੱਠ ਬੈਠੀ ਪੱਤੇ ਠੀਕ ਲੱਗੇ
ਅਤੇ ਠੀਕ ਨਿਸ਼ਾਨੀਆਂ ਸਾਰੀਆਂ ਨੀ

ਇਹ ਤਾਂ ਜੋ ਗੇੜਾ ਪੰਡਤ ਠੀਕ ਮਿਲਿਆ
ਬਾਤਾਂ ਆਖਦਾ ਖ਼ੂਬ ਕਰਾਰੀਆਂ ਨੀ

ਪੱਤੇ ਵੰਝਲੀ ਦੇ ਏਸ ਠੀਕ ਦਿੱਤੇ
ਅਤੇ ਮਹੀਂ ਭੀ ਸਾਡੀਆਂ ਚਾਰੀਆਂ ਨੀ

ਵਾਰਿਸ ਸ਼ਾਹ ਇਹ ਇਲਮ ਦਾ ਧਨੀ ਡਾਢਾ
ਖੋਲ ਕਹੇ ਨਿਸ਼ਾਨੀਆਂ ਸਾਰੀਆਂ ਨੀ