ਹੀਰ ਵਾਰਿਸ ਸ਼ਾਹ

ਅੱਖੀਂ ਸਾਮ੍ਹਣੇ ਚੋਰ ਜੇ ਆਇ ਭਾਸਣ

ਅੱਖੀਂ ਸਾਮ੍ਹਣੇ ਚੋਰ ਜੇ ਆਇ ਭਾਸਣ
ਕਿਉਂ ਦੁੱਖ ਵਿਚ ਆਪ ਨੂੰ ਗਾ ਲੀਏ ਵੇ

ਮੀਆਂ ਜੋਗੀਆ ਝੂਠੀਆਂ ਇਹ ਗੱਲਾਂ
ਘਰ ਹੋਣ ਤਾਂ ਕਾਸਨੂੰ ਭਾਲੀਏ ਵੇ

ਅੱਗ ਬੱਝੀ ਨੂੰ ਧੀਰੀਆਂ ਲੱਖ ਦੀਜਨ
ਬਿਨਾ ਫੂਕ ਮਾਰੇ ਨਹੀਂ ਬਾਲੀਏ ਵੇ

ਹੀਰ ਵੇਖ ਕੇ ਤੁਰਤ ਪਛਾਣ ਲੀਤਾ
ਹੱਸ ਆਖਦੀ ਬਾਤ ਸੰਭਾਲੀਏ ਵੇ

ਸਹਿਤੀ ਪਾਸ ਨਾ ਦੇਵਣਾ ਭੇਤ ਮੂਲੇ
ਸ਼ੇਰ ਪਾਸ ਨਾ ਬੱਕਰੀ ਪਾਲੀਏ ਵੇ

ਵੇਖ ਮਾਲ ਚਰਾਈ ਕੇ ਪਿਆ ਮੁੱਕਰ
ਰਾਹ ਜਾ ਨਿੱਦੜਾ ਕੋਈ ਨਾ ਭਾਲੀਏ ਵੇ

ਵਾਰਿਸ ਸ਼ਾਹ ਮਲਖਾਇਨਾਂ ਮਾਲ ਲੱਧਾ
ਚਲੋ ਕੁੱਜੀਆਂ ਬਦਰ ਪਵਾ ਲੀਏ ਵੇ