ਹੀਰ ਵਾਰਿਸ ਸ਼ਾਹ

ਕਹੀ ਦੱਸਣੀ ਅਕਲ ਸਿਆਣਿਆਂ ਨੂੰ

ਕਹੀ ਦੱਸਣੀ ਅਕਲ ਸਿਆਣਿਆਂ ਨੂੰ
ਕਦੀ ਨਫ਼ਰ ਕਦੀਮ ਸੰਭਾਲੀਏ ਨੀ

ਦੌਲਤਮੰਦ ਨੂੰ ਜਾਂਦਾ ਸਭ ਕੋਈ
ਨੀਂਹ ਨਾਲ਼ ਗ਼ਰੀਬ ਦੇ ਪਾਲੀਏ ਨੀ

ਗੋਦੀ ਬਾਲ ਢਨਡੋਰੜਾ ਜੱਗ ਸਾਰੇ
ਜੀਵ ਸਮਝ ਲੈ ਖੇੜਿਆਂ ਵਾਲੀਏ ਨੀ

ਸਾੜ ਘੁੰਢ ਨੂੰ ਖੋਲ ਕੇ ਵੇਖ ਨੈਣਾਂ
ਨੀ ਅਨੋਖੀਆਂ ਸਾਲੂਆਂ ਵਾਲੀਏ ਨੀ

ਵਾਰਿਸ ਸ਼ਾਹ ਹੈ ਇਸ਼ਕ ਦਾ ਗਾਉ ਤਕੀਆ
ਇੰਨੀ ਹੁਸਨ ਦਈਏ ਗਰਮ ਨਹਾਲੀਏ ਨੀ