ਹੀਰ ਵਾਰਿਸ ਸ਼ਾਹ

ਅਸਾਂ ਫ਼ਿਕਾ ਅਸੂਲ ਨੂੰ ਸਹੀ ਕੀਤਾ

ਅਸਾਂ ਫ਼ਿਕਾ ਅਸੂਲ ਨੂੰ ਸਹੀ ਕੀਤਾ
ਗ਼ੈਰ ਸ਼ਰ੍ਹਾ ਮਰਦੂਦ ਨੂੰ ਮਾਰਨੇ ਹਾਂ

ਅਸਾਂ ਦਿਸਣੇ ਕੰਮ ਅਬਾਦਤਾਂ ਦੇ
ਪਲ ਸਿਰਾਤ ਤੋਂ ਪਾਰ ਉਤਾਰਨੇ ਹਾਂ

ਫ਼ਰਜ਼ ਸੰਤਾਂ ਵਾਜਬਾਂ ਨਫ਼ਲ ਵਿਤਰਾਂ
ਨਾਲ਼ ਜ਼ਾਇਜ਼ਾਂ ਸੱਚ ਨਿਤਾਰਨੇ ਹਾਂ

ਵਾਰਿਸ ਸ਼ਾਹ ਜਮਾਤ ਦੇ ਤਾਰਕਾਂ ਨੂੰ
ਤਾਜ਼ਿਆਨਿਆਂ ਦੂਰੀਆਂ ਮਾਰਨੇ ਹਾਂ