ਹੀਰ ਵਾਰਿਸ ਸ਼ਾਹ

ਮੈਂ ਅਕਲੜਾ ਗੱਲ ਨਜਾਨਨਾ ਹਾਂ

ਮੈਂ ਅਕਲੜਾ ਗੱਲ ਨਜਾਨਨਾ ਹਾਂ
ਤੁਸੀਂ ਦੋਵੇਂ ਨਨਾਣ ਭਰਜਾਈਆਂ ਨੀ

ਮਾਲਜ਼ ਉਦੀਆਂ ਵਾਂਗ ਬਿਨਾ ਤੇਰੀ ਪਾ ਬੈਠੀ
ਹੈਂ ਸਰਮ ਸਲਾਈਆਂ ਨੀ

ਪੈਰ ਪਕੜ ਫ਼ਕੀਰ ਦੇ ਦੇ ਬਛਿਆ
ਅੜੀਆਂ ਕੇਹੀਆਂ ਕਵਾਰਈਏ ਲਾਈਆਂ ਨੀ

ਧਿਆਣ ਰੱਬ ਤੇ ਰੱਖ ਨਾ ਹੋ ਤੱਤੀ
ਗ਼ੁੱਸੇ ਹੋਣ ਨਾ ਭੋਲੀਆਂ ਦੀਆਂ ਜਾਈਆਂ ਨੀ

ਤੈਨੂੰ ਸ਼ੌਕ ਹੈ ਤਿਨ੍ਹਾਂ ਦਾ ਭਾਗ ਭਰੀਏ
ਜਿਨ੍ਹਾਂ ਡਾਚੀਆਂ ਬਾਰ ਚੁਰਾਈਆਂ ਨੀ

ਜਿਸ ਰੱਬ ਦੇ ਅਸੀਂ ਫ਼ਕੀਰ ਹੋਏ
ਵੇਖ ਕੁਦਰਤਾਂ ਉਸ ਵਿਖਾਈਆਂ ਨੀ

ਸਾਡੇ ਪੈਰ ਨੂੰ ਜਾਣ ਦੀ ਗਿਆ ਮੋਇਆ
ਤਾਂ ਹੀ ਗਾਲੀਆਂ ਦੇਣੀਆਂ ਲਾਈਆਂ ਨੀ

ਵਾਰਿਸ ਸ਼ਾਹ ਉਹ ਸਦਾ ਹੀ ਜਿਉਂਦੇ ਨੇਂ
ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੀ