ਹੀਰ ਵਾਰਿਸ ਸ਼ਾਹ

ਬੁਰੇ ਖਿਣ ਫ਼ਕੀਰਾਂ ਦੇ ਨਾਲ਼ ਪਿਆਂ

ਬੁਰੇ ਖਿਣ ਫ਼ਕੀਰਾਂ ਦੇ ਨਾਲ਼ ਪਿਆਂ
ਅਠਖੀਲ ਬਰਿਆਰ ਉਚੱਕਿਆਂ ਨੀ

ਰਾਤਬ ਖਾਈ ਕੇ ਹਨਜਰਨ ਵਿਚ ਟਿੱਲੇ
ਮਾਰਨ ਲੱਤ ਇਰਾਕੀਆਂ ਬਕੀਆਂ ਨੀ

ਇਕ ਭੌਂਕਦੀ ਦੂਸਰੀ ਦੇ ਟਿਚਕਰ
ਇਹ ਨਨਾਣ ਭਾਬੀ ਦੋਵੇਂ ਸਕੀਆਂ ਨੀ

ਇਥੇ ਬਹੁਤ ਫ਼ਕੀਰ ਜ਼ਹੀਰ ਕਰਦੇ
ਖ਼ੈਰ ਦਿੰਦਿਆਂ ਦਿੰਦਿਆਂ ਅੱਕੀਆਂ ਨੀ

ਜਿਨ੍ਹਾਂ ਡੱਬਿਆਂ ਪਾਈ ਕੇ ਸਿਰੀਂ ਚਾਈਆਂ
ਰੰਨਾਂ ਤਿਨ੍ਹਾਂ ਦਿਆਂ ਨਾਹਿਓਂ ਸੁੱਕੀਆਂ ਨੀ

ਨਾਲੇ ਢਿੱਡ ਖੁਰਕਣ ਨਾਲੇ ਦੁੱਧ ਰੜਕਣ
ਅਤੇ ਚਾਟੀਆਂ ਕੁੱਤਿਆਂ ਲੁਕੀਆਂ ਨੀ

ਝਾਟਾ ਖੁਰਕਦਿਆਂ ਗੁੰਨ੍ਹਦੀਆਂ ਨੱਕ ਸੁਣਕਣ
ਮਾਰਨ ਵਾਈਕੇ ਚਾੜ੍ਹ ਕੇ ਨਿੱਕੀਆਂ ਨੀ

ਲੜੋ ਨਹੀਂ ਜੇ ਚੰਗੀਆਂ ਹੋਵਣਾ ਜੇ
ਵਾਰਿਸ ਸ਼ਾਹ ਥੋਂ ਲਿਓ ਦੋ ਫਿੱਕੀਆਂ ਨੀ