ਹੀਰ ਵਾਰਿਸ ਸ਼ਾਹ

ਭਾਬੀ ਜੋਗੀਆਂ ਦੇ ਵੱਡੇ ਕਾਰਨੇ ਨੀ

ਭਾਬੀ ਜੋਗੀਆਂ ਦੇ ਵੱਡੇ ਕਾਰਨੇ ਨੀ
ਗੱਲਾਂ ਨਹੀਂ ਸੁਣੀਆਂ ਕਣ ਪਾਟੀਆਂ ਦੀਆਂ

ਰੋਕ ਬੰਨ੍ਹ ਪੱਲੇ ਦੁੱਧ ਦਹੀਂ ਪੀਵਣ
ਵੱਡੀਆਂ ਚਾਟੀਆਂ ਜੋੜਦੇ ਆਟਿਆਂ ਦੀਆਂ

ਗਿੱਠ ਗਿੱਠ ਵਧਾਈ ਕੇ ਵਾਲ਼ ਨਾਖ਼ੁਨ
ਰਿੱਛ ਪਲਮਦੇ ਲਾਂਗੜਾਂ ਪਾਟੀਆਂ ਦੀਆਂ

ਵਾਰਿਸ ਸ਼ਾਹ ਇਹ ਮਸਤ ਕੇ ਪਾਠ ਲੱਥੇ
ਰਗਾਂ ਕੁਰਲੀਆਂ ਵਾਂਗ ਨੇਂ ਗਾਟੀਆਂ ਦੀਆਂ