ਹੀਰ ਵਾਰਿਸ ਸ਼ਾਹ

ਭਾਬੀ ਕਰੀਂ ਰਿਆਇਤਾਂ ਜੋਗੀਆਂ ਦੀਆਂ

ਭਾਬੀ ਕਰੀਂ ਰਿਆਇਤਾਂ ਜੋਗੀਆਂ ਦੀਆਂ
ਹੱਥੀਂ ਸੁੱਚੀਆਂ ਪਾਅ ਹਥੌੜਿਆਂ ਨੀ

ਜੇਹੜੀ ਦੰਦ ਦਿਖਾਈ ਕੇ ਕਰੇ ਆਕੜ
ਮੈਂ ਤਾਂ ਪੱਟ ਸੱਟਾਂ ਉਹਦੀਆਂ ਚੂੜੀਆਂ ਨੀ

ਗੌਰਵ ਏਸ ਦੇ ਨੂੰ ਨਹੀਂ ਪਹੁੰਚ ਓਥੇ
ਜਿਥੇ ਅਕਲਾਂ ਅਸਾਡੀਆਂ ਦੌੜੀਆਂ ਨੀ

ਮਾਰ ਮੁਹੱਲਿਆਂ ਸੱਟਾਂ ਸੂ ਭੰਨ ਟੰਗਾਂ
ਫਿਰੇ ਢੂੰਡਦਾ ਕਾਠ ਕਠੋਰਿਆਂ ਨੀ

ਜਨ ਭੂਤ ਤੇ ਦੇਵ ਦੀ ਅਕਲ ਜਾਵੇ
ਜਦੋਂ ਮਾਰ ਕੇ ਉਟੱਹੀਏ ਛੌੜੀਆਂ ਨੀ

ਵਾਰਿਸ ਸ਼ਾਹ ਫ਼ਕੀਰ ਦੇ ਨਾਲ਼ ਲੜਨਾ
ਕੁਪਨ ਜ਼ਹਿਰ ਦੀਆਂ ਗੰਦਲਾਂ ਕੌੜੀਆਂ ਨੀ