ਹੀਰ ਵਾਰਿਸ ਸ਼ਾਹ

ਹਾਏ ਹਾਏ ਫ਼ਕੀਰ ਨੂੰ ਬੁਰਾ ਬੋਲੀਂ

ਹਾਏ ਹਾਏ ਫ਼ਕੀਰ ਨੂੰ ਬੁਰਾ ਬੋਲੀਂ
ਬੁਰੀ ਸਹੀਤੇ ਤੇਰੀ ਅਪੋੜ ਹੋਏ

ਜਿਨ੍ਹਾਂ ਨਾਲ਼ ਨਿਮਾਣਿਆਂ ਵੀਰ ਚਾਇਆ
ਸਣੇ ਜਾਣ ਤੇ ਮਾਲ ਦੇ ਚੌੜ ਹੋਏ

ਕੰਨ ਪਾਟੀਆਂ ਨਾਲ਼ ਜਿਸ ਚਿਹਾ ਬੁੱਧੀ
ਪਸ ਪੇਸ਼ ਥੀਂ ਅੰਤ ਨੂੰ ਰੋੜ ਹੋਏ

ਰਹੀ ਊਤ ਨਖਤਰੀ ਰੁੰਡ ਸਿੰਜੀ
ਜੇਹੜੀ ਨਾਲ਼ ਮਲੰਗਾਂ ਦੇ ਕੂੜ ਹੋਏ

ਇਨ੍ਹਾਂ ਤਹਾਂ ਨੂੰ ਛੇੜੀਏ ਨਹੀਂ ਮੋਈਏ
ਜਿਹੜੇ ਆਸ਼ਿਕ ਫ਼ਕੀਰ ਤੇ ਭੌਰ ਹੋਏ

ਵਾਰਿਸ ਸ਼ਾਹ ਲੜਾਈ ਦਾ ਮੂਲ ਬੋਲਣ
ਵੇਖ ਦੋ ਹਾਂ ਦੇ ਲੜਨ ਦੇ ਤੌਰ ਹੋਏ