ਹੀਰ ਵਾਰਿਸ ਸ਼ਾਹ

ਭਲਾ ਦੱਸ ਭਾਬੀ ਕਿਹਾ ਵੀਰ ਚਾਐਵ

ਭਲਾ ਦੱਸ ਭਾਬੀ ਕਿਹਾ ਵੀਰ ਚਾਐਵ
ਭਇਆ ਪੱਟੀਆਂ ਨੂੰ ਪਈ ਲੌ ਹਨੀ ਹੈਂ

ਅਣ ਹੁੰਦੀਆਂ ਗੱਲਾਂ ਦੇ ਨਾਂਵ ਲੈਕੇ
ਘਾ-ਏ-ਅਲੜੇ ਪਈ ਖੁਣਵਾਨੀ ਹੈਂ

ਆਪ ਛਾਨਣੀ ਛੀਕਦੀ ਦੀ ਦੋਹਣੀ ਨੂੰ
ਐਂਵੇਂ ਕੰਡਿਆਂ ਤੋਂ ਪਈ ਧੋ ਹਨੀ ਹੈਂ

ਸੋਹਣੀ ਹੋਈ ਹੈਂ ਨਹੀਂ ਤੂੰ ਗ਼ਜ਼ਬ ਚਾਇਆ
ਖ਼ੂਨ ਖ਼ਲਕ ਦਾ ਪਈ ਨੱਚੋ ਹਨੀ ਹੈਂ

ਆਪ ਚਾਕ ਹੰਢਾਈ ਕੇ ਛੱਡ ਆਏਂ
ਹੋਰ ਖ਼ਲਕ ਨੂੰ ਪਈ ਵਿੱਡੋ ਹਨੀ ਹੈਂ

ਆਖ ਭਾਈ ਨੂੰ ਹੁਣੇ ਕੱਟਾ-ਏ-ਕਢੋਂ
ਜਿਹਾ ਅਸਾਂ ਨੂੰ ਮਿਹਣੇ ਲੌ ਹਨੀ ਹੈਂ

ਆਪ ਕਮਲੀ ਲੋਕਾਂ ਦੇ ਸਾਂਗ ਲਾਏ
ਖ਼ੱਚਰ ਵਾਈਆਂ ਦੀ ਵੱਡੀ ਖੋ ਹਨੀ ਹੈਂ

ਵਾਰਿਸ ਸ਼ਾਹ ਕਹੀ ਭਗਿਆੜੀ ਐਂ ਨੀ
ਮੁੰਡੇ ਮੋਹਣੀ ਤੇ ਵੱਡੀ ਸੋਹਣੀ ਹੈਂ