ਹੀਰ ਵਾਰਿਸ ਸ਼ਾਹ

ਖ਼ਾਰ ਖੱਜਲਾਂ ਰਲਦੀਆਂ ਫਿਰ ਦੀਆਂ ਸਨ

ਖ਼ਾਰ ਖੱਜਲਾਂ ਰਲਦੀਆਂ ਫਿਰ ਦੀਆਂ ਸਨ
ਅੱਖੀਂ ਵੇਖਦਿਆਂ ਹੋਰ ਦੀਆਂ ਹੋਰ ਹੋਈਆਂ

ਅਤੇ ਦੁੱਧ ਦੀਆਂ ਧੋਤੀਆਂ ਨੇਕ ਨੀਤਾਂ
ਆਖੇ ਚੋਰਾਂ ਦੇ ਤੇ ਅਸੀਂ ਚੂਰ ਹੋਈਆਂ

ਚੋਰ ਚੌਧਰੀ ਗੰਢੀ ਪ੍ਰਧਾਨ ਕੀਤੀ
ਇਹ ਉਲਟ ਔਲੀਆਂ ਜ਼ੋਰ ਹੋਈਆਂ

ਬਦ ਜ਼ੇਬ ਤੇ ਕੋਹਝੀਆਂ ਭੀੜ ਮੂੰਹੀਆਂ
ਆ ਕੇ ਹੱਸਣ ਦੇ ਬਾਗ਼ ਦੀਆਂ ਮੋਰ ਹੋਈਆਂ

ਇਹ ਚੁਗ਼ਲ ਬਲੋਚਾਂ ਦੇ ਨੀਹੋਨਹਾ ਮਿੱਠੀ
ਜ਼ਿਮੀਂ ਦੋਜ਼ ਘੋਠੀ ਮਨ ਖੁਰ ਹੋਈਆਂ

ਇਧੀ ਬੰਤ ਵੇਖੋ ਨਾਲ਼ ਨਖ਼ਰਿਆਂ ਦੇ
ਮਾਲਜ਼ ਉਦੀਆਂ ਵਿਚ ਲਹੌਰ਌ ਹੋਈਆਂ

ਭਰਜਾਈਆਂ ਨੂੰ ਬੋਲੀ ਮਾਰ ਦੀਆਂ ਨੇਂ
ਫਿਰਨ ਮੰਡੀਆਂ ਵਿਚ ਲਲੋਰ ਹੋਈਆਂ

ਵਾਰਿਸ ਸ਼ਾਹ ਚਹਨਾਓਂ ਤੇ ਧੁੰਮ ਇਹਦੀ
ਜਿਵੇਂ ਸੱਸੀ ਦੀਆਂ ਸ਼ਹਿਰ ਭਨਭੋਰ ਹੋਈਆਂ