ਹੀਰ ਵਾਰਿਸ ਸ਼ਾਹ

ਮੁੱਲਾਂ ਆਖਿਆ ਨਾਮਾਕੂਲ ਜੱਟਾ

ਮੁੱਲਾਂ ਆਖਿਆ ਨਾਮਾਕੂਲ ਜੱਟਾ
ਫ਼ਰਜ਼ ਕਜ ਕੇ ਰਾਤ ਗੁਜ਼ਾਰ ਜਾਈਂ

ਫ਼ਜਰ ਹੁੰਦੀ ਥੋਂ ਅੱਗੇ ਹੀ ਉਠ ਐਥੋਂ
ਸਿਰ ਕਜ ਕੇ ਮਸਜਦੋਂ ਨਿਕਲ ਜਾਈਂ

ਘਰ ਰੱਬ ਦੇ ਨਾਲ਼ ਨਾ ਬੰਨ੍ਹ ਝੇੜਾ
ਇਜ਼ ਗ਼ੈਬ ਦਿਆਂ ਹਿ\' ਜਿੱਤਾਂ ਨਾ ਅਠਾਈਂ

ਵਾਰਿਸ ਸ਼ਾਹ ਖ਼ੁਦਾ ਦੇ ਖ਼ਾਨਿਆਂ ਨੂੰ
ਇਹ ਮੁੱਲਾਂ ਭੀ ਚਿੰਬੜੇ ਹਨ ਬਲਾਏਂ