ਹੀਰ ਵਾਰਿਸ ਸ਼ਾਹ

ਬਾਂਦੀ ਹੋਏ ਗ਼ੁੱਸੇ ਨੱਕ ਚਾੜ੍ਹ ਉੱਠੀ

ਬਾਂਦੀ ਹੋਏ ਗ਼ੁੱਸੇ ਨੱਕ ਚਾੜ੍ਹ ਉੱਠੀ
ਬੁੱਕ ਚੀਨੇ ਦਾ ਚਾਅ ਉਲੀਰਿਆ ਸਵ

ਧਰੋਹੀ ਰੱਬ ਦੀ ਖ਼ੈਰ ਲੈ ਜਾ ਸਾਥੋਂ
ਹਾਲ ਹਾਲ ਕਰ ਪਲੋੜਾ ਫੇਰਿਆ ਸਵ

ਬਾਂਦੀ ਲਾਡ ਦੇ ਨਾਲ਼ ਚੋਅ ਕਰ ਕੇ
ਧੱਕਾ ਦੇ ਕੇ ਨਾਥ ਨੂੰ ਗਿਰਿਆ ਸਵ

ਲੈ ਕਰ ਖ਼ੈਰ ਤੇ ਖਪਰਾ ਜਾ ਸਾਥੋਂ
ਇਸ ਸੁਤੜੇ ਨਾਂਗ ਨੂੰ ਛੇੜਿਆ ਸਵ

ਛੱਬੀ ਗੱਲ ਵਿਚ ਦੇ ਕੇ ਪਸ਼ਮ ਪੱਟੀ
ਹੱਥ ਜੋਗੀ ਦੇ ਮੂੰਹ ਤੇ ਫੇਰਿਆ ਸਵ

ਵਾਰਿਸ ਸ਼ਾਹ ਫ਼ਰਹੰਗ ਦੇ ਬਾਗ਼ ਵੜ ਕੇ
ਵੇਖ ਕਲਾ ਦੇ ਖੂਹ ਨੂੰ ਗੇੜ ਯਾ ਸਵ