ਹੀਰ ਵਾਰਿਸ ਸ਼ਾਹ

ਚੀਨਾ ਝਾਲ ਝੱਲੇ ਜੱਟਾਂ ਧਾਰੀਆਂ ਦੀ

ਚੀਨਾ ਝਾਲ ਝੱਲੇ ਜੱਟਾਂ ਧਾਰੀਆਂ ਦੀ
ਮਾਈ ਬਾਪ ਹੈ ਨੰਗੀਆਂ ਭੁੱਖਿਆਂ ਦਾ

ਅਣ ਚੀਨੇ ਦਾ ਖਾਵੀਏ ਨਾਲ਼ ਲੱਸੀ
ਸੁਆਦ ਦੁੱਧ ਦਾ ਟੁਕੜੀਆਂ ਰੱਖੀਆਂ ਦਾ

ਬਣਨ ਪੰਨਿਆਂ ਏਸ ਦੇ ਚਾਵਲਾਂ ਦੀਆਂ
ਖਾਦੇ ਦੇਣ ਮਜ਼ਾ ਚੋਖਾ ਚੱਖੀਆਂ ਦਾ

ਵਾਰਿਸ ਸ਼ਾਹ ਮੀਆਂ ਨਵਾਂ ਨਜ਼ਰ ਆਇਆ
ਇਹ ਚਾਲੜਾ ਲੁੱਚੀਆਂ ਭੁੱਖਿਆਂ ਦਾ