ਹੀਰ ਵਾਰਿਸ ਸ਼ਾਹ

ਚੀਨਾ ਖ਼ੈਰ ਦੇਣਾ ਬੁਰਾ ਜੋਗੀਆਂ ਨੂੰ

ਚੀਨਾ ਖ਼ੈਰ ਦੇਣਾ ਬੁਰਾ ਜੋਗੀਆਂ ਨੂੰ
ਮੱਛੀ ਭਾ ਬੜੇ ਨੂੰ ਮਾਸ ਬਾਹਮਣਾਂ ਨੀ

ਕੈਫ਼ ਭਗਤ ਕਾਜ਼ੀ ਤੇਲ ਖੰਘ ਵਾਲੇ
ਵੱਢ ਸੁੱਟਣਾ ਲਿੰਗ ਪੱਲਾ ਹਮਨਾਂ ਨੀ

ਜ਼ਹਿਰ ਜਿਉਂਦੇ ਨੂੰ ਅਨ ਸੰਨ ਵਾਲੇ
ਪਾਣੀ ਹਲਕਿਆਂ ਨੂੰ ਧਰਨ ਸਾਮਨਾ ਨੀ

ਸੀਹਾ ਚੂਹੜੇ ਨੂੰ ਬਿਆਜ ਮੁਸਲਮਾਨਾਂ
ਮੌਤ ਐੜਾਂ ਨੂੰ ਅੱਗੀਂ ਧਾਮਣਾਂ ਨੀ

ਵਾਰਿਸ ਸ਼ਾਹ ਜਿਉਂ ਸੰਖਿਆ ਚੂਹਿਆਂ ਨੂੰ
ਸੰਖ ਮਿਲਾ ਨੂੰ ਬਾਂਗ ਜਿਉਂ ਬਾਹਮਣਾਂ ਨੀ