ਹੀਰ ਵਾਰਿਸ ਸ਼ਾਹ

ਕਿਉਂ ਵਿਗੜ ਕੇ ਤੱਗੜ ਕੇ ਪਾਟ ਲਥੋਂ

ਕਿਉਂ ਵਿਗੜ ਕੇ ਤੱਗੜ ਕੇ ਪਾਟ ਲਥੋਂ
ਅਣ ਆਬ ਹਯਾਤ ਹੈ ਭੁੱਖਿਆਂ ਨੂੰ

ਬਡ਼ਾ ਹੋ ਵਸੇਂ ਲਿੰਗ ਜਾਂ ਰਹਿਣ ਟਰਨੋਂ
ਫਿਰੇਂ ਢੂੰਡਦਾ ਟੱਕਰਾਂ ਰੱਖੀਆਂ ਨੂੰ

ਕਿਤੇ ਰਣ ਘਰ ਬਾਰ ਨਾ ਉਡਿਆ ਈ
ਅਜੇ ਫਿਰੇਂ ਚਲਾਉਂਦਾ ਤੱਕਿਆਂ ਨੂੰ

ਵਾਰਿਸ ਸ਼ਾਹ ਅੱਜ ਵੇਖ ਜੋ ਚੜ੍ਹੀ ਮਸਤੀ
ਉਨ੍ਹਾਂ ਲੰਡੀਆਂ ਭੁੱਖਿਆਂ ਸਕੀਆਂ ਨੂੰ