ਹੀਰ ਵਾਰਿਸ ਸ਼ਾਹ

ਹੀਰੇ ਕਰਾਂ ਮੈਂ ਬਹੁਤ ਹਯਾ ਤੇਰਾ

ਹੀਰੇ ਕਰਾਂ ਮੈਂ ਬਹੁਤ ਹਯਾ ਤੇਰਾ
ਨਹੀਂ ਮਾਰਾਂ ਸੂ ਪਕੜ ਪੁਥਲ ਕੇ ਨੀ

ਸਭਾ ਪਾਨ ਪੁੱਤ ਏਸ ਦੀ ਲਾਹ ਸੱਟਾਂ
ਲੱਖ ਵਾਹਰਾਂ ਦੀਏ ਜੇ ਘੱਲ ਕੇ ਨੀ

ਜਿਹਾ ਮਾਰ ਚਤੌੜ ਗੱਢ ਸ਼ਾਹ ਅਕਬਰ
ਢਾਹ ਮੋਰਚੇ ਲਏ ਮਚਲ ਕੇ ਨੀ

ਜਿਉਂ ਜਿਉਂ ਸ਼ਰਮ ਦਾ ਮਾਰਿਆ ਚੁੱਪ ਕਰਨਾ
ਨਾਲ਼ ਮਸਤੀਆਂ ਆਉਂਦੀ ਚੱਲ ਕੇ ਨੀ

ਤੇਰੀ ਪਕੜ ਸੰਘੋਂ ਜਿੰਦ ਕੱਢ ਸੱਟਾਂ
ਮੇਰੇ ਖੁਸ ਨਾ ਜਾਣ ਤਾਲਕੇ ਨੀ

ਭਲਾ ਆਖ ਕੀ ਖੱਟਣਾ ਵਟਣਾ ਹਈ
ਵਾਰਿਸ ਸ਼ਾਹ ਦੇ ਨਾਲ਼ ਪਰਮਲ ਕੇ ਨੀ